![ਨੌਜਵਾਨਾਂ ਵਲੋਂ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼](http://www.jagbani.com/admincontrol/all_multimedia/2012_1$image_06_17_26424441414gdpberry04-ll.jpg)
Text size
![Decrease Font](http://www.jagbani.com/images/a-small.gif)
![Increase Font](http://www.jagbani.com/images/a-big.gif)
![Decrease Font](http://www.jagbani.com/images/a-small.gif)
ਬਟਾਲਾ/ਕਾਦੀਆਂ 14 ਜਨਵਰੀ--ਸ਼ਰਾਬ ਦੇ ਨਸ਼ੇ 'ਚ ਧੁੱਤ ਗੁੰਡਾ ਅਨਸਰਾਂ ਵਲੋਂ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਕਾਦੀਆਂ ਵਿਚ ਲੜਕੀ ਨੇ ਪਿੰਡ ਦੇ ਸਰਪੰਚ ਕਾਮਰੇਡ ਅਜੀਤ ਸਿੰਘ ਠੱਕਰਸੰਧੂ ਦੀ ਹਾਜ਼ਰੀ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਾਲਜ ਵਿਚ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਹੈ ਅਤੇ ਬੀਤੀ ਸ਼ਾਮ ਕਰੀਬ 6 ਵਜੇ ਉਹ ਆਪਣੀਆਂ ਸਹੇਲੀਆਂ ਸਮੇਤ ਪਿੰਡ ਠੱਕਰਸੰਧੂ ਵਿਖੇ ਲੋਹੜੀ ਮੰਗ ਰਹੀ ਸੀ ਕਿ ਇਸੇ ਦੌਰਾਨ ਸਿਲਵਰ ਰੰਗ ਦੀ ਸਕਾਰਪੀਓ ਗੱਡੀ 'ਤੇ ਕੁਝ ਨੌਜਵਾਨ ਜੋ ਕਥਿਤ ਤੌਰ 'ਤੇ ਨਸ਼ੇ ਵਿਚ ਧੁੱਤ ਸਨ, ਆਏ ਅਤੇ ਉਸ ਦਾ ਤੇ ਉਸਦੀਆਂ ਸਹੇਲੀਆਂ ਦਾ ਰਸਤਾ ਰੋਕ ਕੇ ਲੋਹੜੀ ਦੇਣ ਦੀ ਗੱਲ ਕਹਿ ਕੇ ਉਸਨੂੰ ਗੱਡੀ ਵਿਚ ਬੈਠਣ ਲਈ ਕਿਹਾ ਪਰ ਜਦੋਂ ਉਹ ਨਹੀਂ ਮੰਨੀ ਤਾਂ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਜ਼ਬਰਦਸਤੀ ਅੰਦਰ ਖਿੱਚਦਿਆਂ ਉਸ ਨਾਲ ਬਦਸਲੂਕੀ ਕਰਨ ਲੱਗੇ, ਜਿਸ ਦੌਰਾਨ ਉਸ ਨੂੰ ਸੱਟ ਵੀ ਲੱਗੀ। ਇਸੇ ਦੌਰਾਨ ਉਸ ਦੀਆਂ ਸਹੇਲੀਆਂ ਲਾਗਲੇ ਘਰਾਂ ਵਿਚ ਦੌੜ ਗਈਆਂ। ਇੰਨੇ ਨੂੰ ਉਸਦੀ ਭੈਣ ਵੀ ਆ ਗਈ। ਪਿੰਡ ਵਾਸੀਆਂ ਦੇ ਇਕੱਠੇ ਹੋਣ ਕਾਰਨ ਗੁੰਡਾ ਅਨਸਰ ਭੱਜ ਨਿਕਲੇ। ਜਦੋਂ ਇਸ ਸਬੰਧੀ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਕੁਲਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਦੀ ਸ਼ਿਕਾਇਤ 'ਤੇ ਉਸ ਦਾ ਮੈਡੀਕਲ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ ਅਤੇ ਕਥਿਤ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਵਿਚ ਬਖਸ਼ਿਆ ਨਹੀਂ ਜਾਵੇਗਾ।
No comments:
Post a Comment